ਲੁਧਿਆਣਾ (ਰਾਜ) : ਜਲੰਧਰ ਅਤੇ ਹੋਰਨਾਂ ਜ਼ਿਲਿਆਂ ਵਿਚ ਆਈਸੋਲੇਸ਼ਨ ਵਾਰਡ ਵਿਚ ਕੋਰੋਨਾ ਵਾਇਰਸ ਨਾਲ ਜੰਗ ਲੜਨ ਵਾਲਿਆਂ ਦੀ ਵਾਰਡ ਦੇ ਅੰਦਰ ਭੰਗੜਾ ਪਾਉਂਦਿਆਂ ਅਤੇ ਨੱਚਦਿਆਂ ਦੀ ਵੀਡੀਓ ਵਇਰਲ ਹੋਣ ਤੋਂ ਬਾਅਦ ਹੁਣ ਲੁਧਿਆਣਾ ਵਿਚ ਵੀ ਸਟਾਫ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਸ਼ੱਕੀ ਮਰੀਜ਼ਾਂ ਨਾਲ ਭੰਗੜਾ ਪਾਇਆ।
ਅਸਲ ਵਿਚ ਸਿਵਲ ਹਸਪਤਾਲ ਵਿਚ ਇਸ ਸਮੇਂ 5 ਕੋਰੋਨਾ ਦੇ ਮਰੀਜ਼ ਐਡਮਿਟ ਹਨ, ਜਦੋਂਕਿ ਕਈ ਸ਼ੱਕੀ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦਾ ਹੌਸਲਾ ਵਧਾਉਣ ਲਈ ਸਿਵਲ ਹਸਪਤਾਲ ਨੇ ਇਕ ਚੰਗਾ ਯਤਨ ਕੀਤਾ ਹੈ। ਸ਼ੱਕੀ ਮਰੀਜ਼ਾਂ ਦੇ ਨਾਲ ਸਟਾਫ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਟਿਕਟਾਕ ਬਣਾ ਕੇ ਭੰਗੜਾ ਪਾਇਆ ਅਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ। ਹਾਲਾਂਕਿ ਐੱਸ. ਐੱਮ. ਓ. ਡਾ. ਗੀਤਾ ਦਾ ਕਹਿਣਾ ਹੈ ਕਿ ਵਾਰਡ ਉਨ੍ਹਾਂ ਨੂੰ ਜਾਣਿਆ-ਪਛਾਣਿਆ ਲੱਗ ਰਿਹਾ ਹੈ ਪਰ ਇਹ ਵੀਡੀਓ ਉਨ੍ਹਾਂ ਦੇ ਹਸਪਤਾਲ ਦੀ ਹੈ ਜਾਂ ਨਹੀਂ, ਇਹ ਮੈਂ ਯਕੀਨ ਨਾਲ ਨਹੀਂ ਕਹਿ ਸਕਦੀ।
ਸੌਰਵ ਸਹਿਗਲ ਨੂੰ ਹੋਰ ਵਾਰਡ ਵਿਚ ਕੀਤਾ ਸ਼ਿਫਟ
ਸੌਰਵ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਨੂੰ ਲੈਣ ਨਹੀਂ ਆਏ। ਇਸ ਲਈ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਕੋਰੋਨਾ ਵਾਰਡ ਤੋਂ ਕੱਢ ਕੇ ਹੋਰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਹੈ ਤਾਂ ਕਿ 14 ਦਿਨ ਤੱਕ ਉਸ ਨੂੰ ਵੱਖਰਾ ਰੱਖਿਆ ਜਾ ਸਕੇ।
ਦੋ ਹਵਾਲਾਤੀਆਂ ਨੂੰ ਵੀ ਰੱਖਿਆ ਆਈਸੋਲੇਸ਼ਨ ਵਾਰਡ ਵਿਚ
ਥਾਣਾ ਦੁੱਗਰੀ ਦੀ ਪੁਲਸ ਨੇ ਇਕ ਵਿਅਕਤੀ ਨੂੰ ਕਿਸੇ ਕੇਸ ਵਿਚ ਫੜਿਆ ਸੀ। ਇਸੇ ਹੀ ਤਰ੍ਹਾਂ ਥਾਣਾ ਦਾਖਾ ਦੀ ਵੀ ਪੁਲਸ ਨੇ ਇਕ ਵਿਅਕਤੀ ਨੂੰ ਕਿਸੇ ਕੇਸ ਵਿਚ ਫੜਿਆ ਸੀ ਪਰ ਉਨ੍ਹਾਂ ਨੂੰ ਪਹਿਲਾਂ ਆਈਸੋਲੇਸ਼ਨ ਵਾਰਡ ਵਿਚ ਰੱਖ ਕੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗÂਏ ਹਨ। ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਗ੍ਰਿਫਤਾਰੀ ਹੋਵੇਗੀ ਅਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਏ.ਐੱਸ.ਆਈ
NEXT STORY